ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਦੀਵਾਲੀ, ਗਵਰਧਨ ਪੂਜਾ, ਵਿਸ਼ਵਕਰਮਾ ਦਿਵਸ ਅਤੇ ਭਾਈ ਦੂਜ ਦੀ ਦਿੱਤੀ ਵਧਾਈ

ਚੰਡੀਗੜ੍ਹ(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਦੀਵਾਲੀ, ਗਵਰਧਨ ਪੂਜਾ, ਵਿਸ਼ਵਕਰਮਾ ਦਿਵਸ ਅਤੇ ਭਾਂਈਦੂਜ ਦੇ ਪਵਿੱਤਰ ਮੌਕੇ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਾਲ ਹੀ, ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਇੱਕ ਸਾਲ ਪੂਰੇ ਹੋਣ ‘ਤੇ ਸੂਬਾਵਾਸੀਆਂ ਦੇ ਸਹਿਯੋਗ ਅਤੇ ਭਰੋਸੇ ਲਈ ਧੰਨਵਾਦ ਕੀਤਾ।

          ਸ੍ਰੀ ਨਾਂਇਬ ਸਿੰਘ ਸੈਣੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਊਹਾਰ ਚਾਨਣ, ਖੁਸ਼ਹਾਲੀ ਅਤੇ ਸੁਹਿਰਦਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਤਿਉਹਾਰ ਸਾਡੇ ਸਭਿਆਚਾਰਕ ਦੀ ਪਹਿਚਾਣ ਹੈ। ਉਹ ਸੋਾਨੂੰ ਇੱਕ ਦੂਜੇ ਦੇ ਪ੍ਰਤੀ ਪੇ੍ਰਮ, ਸਹਿਯੋਗ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦੀ ਪੇ੍ਰਰਣਾ ਦਿੰਦਾ ਹੈ। । ਗੌਵਰਧਨ ਪੂਜਾ ਸਾਨੂੰ ਕੁਦਰਤ ਪ੍ਰਤੀ ਸ਼ੁਕਰਗੁਜਾਰੀ ਅਤੇ ਵਾਤਾਵਰਣ ਸਰੰਖਣ ਦੇ ਮਹਤੱਵ ਦੀ ਯਾਦ ਦਿਵਾਉਣੀ ਹੈ। ਵਿਸ਼ਵਕਰਮਾ ਦਿਵਸ ਸਾਡੇ ਕਾਰੀਗਰਾਂ, ਕਾ੍ਰਫਟਕਾਰਾਂ ਅਤੇ ਮਜਦੂਰਾਂ ਦੇ ਅਮੁੱਲ ਯੋਗਦਾਨ ਨੂੰ ਸਨਮਾਨ ਦੇਣ ਦਾ ਮੌਕਾ ਹੈ, ਜੋ ਸੂਬੇ ਦੀ ਪ੍ਰਗਤੀ ਦੀ ਨੀਂਹ ਹੈ। ਭਾਈ ਦੂਜ ਦਾ ਪਰਵ ਭਾਈ-ਭੇਣ ਦੇ ਅਟੁੱਅ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ, ਜੋ ਸਾਡੇ ਸਭਿਆਚਾਰਕ ਵਿਰਾਸਤ ਦਾ ਮਾਣਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਂ ਸਰਕਾਰ ਨੇ ਆਪਣੈ ਤੀਜੇ ਕਾਰਜਕਾਲ ਦੇ ਇੱਕ ਸਾਲ ਵਿੱਚ ਜਨਭਲਾਈ, ਸਮਾਵੇਸ਼ੀ ਵਿਕਾਸ ਅਤੇ ਸੁਸਾਸ਼ਨ ਲਈ ਕਈ ਇਤਿਹਾਸਕ ਕਦਮ ਚੁੱਕੇ ਹਨ। ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਸੀਨੀਆ ਨਾਗਰਿਕਾਂ ਅਤੇ ਸਮਾਜ ਦੇ ਕਮਜੋਰ ਵਰਗਾਂ ਦੇ ਉਥਾਨ ਲਈ ਸ਼ੁਰੂ ਕੀਤੀ ਗਈ ਯੋਜਨਾਵਾਂ ਨੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਕੀਤਾ ਹੈ। ਉਨ੍ਹਾਂ ਨੈ ਕਿਹਾ ਕਿ ਇਹ ਉਪਲਬਧੀਆਂ ਸੂਬਾਵਾਸੀਆਂ ਦੇ ਅਟੁੱਟ ਸਮਰਕਨ ਅਤੇ ਸਹਿਯੋਗ ਦਾ ਨਤੀਜਾ ਹੈ।

          ਸ੍ਰੀ ਸੈਣੀ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਇਸ ਮੌਕੇ ‘ਤੇ ਵਾਤਾਵਰਣ ਦੇ ਪ੍ਰਤੀ ਜਾਗਰੁਕ ਰਹੇ, ਪ੍ਰਦੂਸ਼ਣ ਮੁਕਤ ਉਤਸਵ ਮਨਾਉਣ ਅਤੇ ਸਵੱਛਤਾ ਦੇ ਪ੍ਰਤੀ ਆਪਣੀ ਜਿਮੇਵਾਰੀ ਨਿਭਾਉਣ।

          ਮੁੱਖ ਮੰਤਰੀ ਨੇ ਸਾਰੇ ਸੂਬਾਵਾਸੀਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਉੱਤਮ ਸਿਹਤ ਦੀ ਕਾਮਨਾ ਵੀ ਕੀਤੀ।

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਦੀਵਾਲੀ ਦੀ ਪਹਿਲਾਂ ਸ਼ਾਮ ‘ਤੇ ਦੇਸ਼ ਤੇ ਸੂਬੇ ਦੀ ਜਨਤਾ ਨੂੰ ਵਧਾਈ ਦਿੱਤੀ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾ ਦੇ ਮਾਣਯੋਗ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਦੀਵਾਲੀ ਦੀ ਪਹਿਲਾਂ ਸ਼ਾਮ ‘ਤੇ ਹਰਿਆਣਾ ਅਤੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

          ਆਪਣੇ ਸੰਦੇਸ਼ ਵਿੱਚ, ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਦੀਵਾਲੀ ਦੇ ਪਵਿੱਤਰ ਮੌਕੇ ‘ਤੇ, ਮੈਂ ਹਰਿਆਣਾ ਅਤੇ ਪੂਰੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਕਾਸ਼ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਨੁੰ ਹਿੰਮਤ, ਉਤਸਾਹ, ਬੁਧੀਮਤਾ ਅਤੇ ਉੱਤਮ ਸਿਹਤ ਦਵੇ।

          ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਅੱਗੇ ਕਿਹਾ ਜਿਵੇਂ ਕਿ ਰਾਸ਼ਟਰ ਹਨੇਨੇ ‘ਤੇ ਚਾਨਣ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਉਤਸਵ ਮਨਾ ਰਿਹਾ ਹੈ, ਆਓ ਅਸੀਂ ਭਾਰਤ ਨੂੰ ਭਾਈਚਾਰਾ, ਸਮਾਵੇਸ਼ਿਤਾ ਅਤੇ ਕਰੁਣਾ ‘ਤੇ ਅਧਾਰਿਤ ਭਵਿੱਖ ਵੱਲੋਂ ਲੈ ਜਾਣ ਲਈ ਹੋਰ ਵੱਧ ਯਤਨ ਕਰਨ।

          ਮਾਣਯੋਗ ਰਾਜਪਾਲ ਨੇ ਆਸ ਪ੍ਰਗਟਾਈ ਕਿ ਇਹ ਉਤਸਵ ਸਾਰੇ ਨਾਗਰਿਕਾਂ ਨੂੰ ਏਕਤਾ ਅਤੇ ਭਾਈਚਾਰੇ ਦੇ ਰਿਸ਼ਤੇ ਨੂੰ ਮਜਬੂਤ ਕਰਨ ਅਤੇ ਸੂਬਾ ਅਤੇ ਰਾਸ਼ਟਰ ਦੀ ਪ੍ਰਗਤੀ ਅਤੇ ਖੁਸ਼ਹਾ;ਲੀ ਵਿੱਚ ਸਾਰਥਕ ਯੋਗਦਾਨ ਦੇਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਸਾਰਿਆਂ ਤੋਂ ਤਿਉਹਾਰ ਨੂੰ ਸੁਰੱਖਿਅਮ ਅਤੇ ਵਾਤਾਵਰਣ ਦੇ ਪ੍ਰਤੀ ਜਿਮੇਵਾਰੀ ਨਾਲ ਮਨਾਉਣ ਦੀ ਅਪੀਲ ਕੀਤੀ।

ਚੰਡੀਗੜ੍ਹ  (  ਜਸਟਿਸ ਨਿਊਜ਼ )

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੂਬਾਵਾਸੀਆਂ ਨੂੰ ਦੀਵਾਲੀ ਦੇੇ ਪਵਿੱਤਰ ਮੌਕੇ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਉਤਸਵ ਚਾਨਣ ਦਾ ਤਿਉਹਾਰ ਹੈ, ਜੋ ਹਨੇਰੇ ‘ਤੇ ਚਾਨਣ ਅਤੇ ਬਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਮੰਤਰੀ ਨੇ ਲੋਕਾਂ ਦੇ ਜੀਵਨ ਵਿੱਚ ਸੁੱਖ-ਸਮਰਿੱਧੀ, ਖੁਸ਼ਹਾਲੀ ਅਤੇ ਉੱਤਰ ਸਿਹਤ ਦੀ ਕਾਮਨਾ ਕੀਤੀ।

          ਆਰਤੀ ਸਿੰਘ ਰਾਓ ਨੇ ਅਪੀਲ ਕੀਤੀ ਕਿ ਦੀਵਾਲੀ ਵਰਗੇ ਪਵਿੱਤ ਉਤਸਵ ਨੂੰ ਆਪਸੀ ਪ੍ਰੇਮ, ਭਾਈਚਾਰੇ ਅਤੇ ਸੁਹਿਰਦਤਾ ਨਾਲ ਮਨਾਇਆ ਜਾਵੇ ਤਾਂ ਜੋ ਸਮਾਜ ਵਿੱਚ ਆਪਸੀ ਸਹਿਯੋਗ ਅਤੇ ਇੱਕਜੁਟਤਾ ਦਾ ਸੰਦੇਸ਼ ਜਾਵੇ। ਉਨ੍ਹਾਂ ਨੇ ਕਿਹਾ ਕਿ ਤਿਉਹਾਰ ਸਿਰਫ ਆਨੰਦ ਅਤੇ ਉਤਸਵ ਦਾ ਮੌਕਾ ਹੀ ਨਹੀਂ ਹੈ, ਸਗੋ ਇਹ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਅਤੇ ਸਮੂਹਿਕ ਖੁਸ਼ੀਆਂ ਨੂੰ ਸਾਂਝਾ ਕਰਨ ਦਾ ਵੀ ਸਰੋਤ ਹੈ।

          ਇਸ ਮੌਕੇ ‘ਤੇ ਉਨ੍ਹਾਂ ਨੇ ਬਾਜਾਰਾਂ ਵਿੱਚ ਵਿਕਣ ਵਾਲੀ ਮਿਠਾਈਆਂ ਅਤੇ ਹੋਰ ਖੁਰਾਕ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੁੰ ਸਖਤ ਚੇਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਹਾਲਾਤ ਵਿੱਚ ਲੋਕਾਂ ਦੇ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ। ਜੋ ਵੀ ਦੁਕਾਨਦਾਰ ਜਾਂ ਫੈਕਟਰੀ ਸੰਚਾਲਕ ਮਿਲਾਵਟੀ ਸਮਾਨ ਵੇਚਦੇ ਹੋਏ ਫੜਿਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

          ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੀਵਾਲੀ ਮੌਕੇ ‘ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾ ਕੇ ਮਿਠਾਈ ਦੀ ਦੁਕਾਨਾਂ, ਖੁਰਾਕ ਪਦਾਰਥ ਬਨਾਉਣ ਵਾਲੀ ਇਕਾਈਆਂ ਅਤੇ ਫੈਕਟਰੀਆਂ ਦੀ ਰੈਗੂਲਰ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਨਕਲੀ ਅਤੇ ਮਿਲਾਵਟੀ ਸਮਾਨ ਬਨਾਉਣ ਵਾਲਿਆਂ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇ ਤਾਂ ਜੋ ਲੋਕ ਬਿਨ੍ਹਾਂ ਕਿਸੇ ਡਰ ਅਤੇ ਚਿੰਤਾ ਦੇ ਤਿਉਹਾਰ ਮਨਾ ਸਕਣ।

          ਆਰਤੀ ਸਿੰਘ ਰਾਓ ਨੇ ਸੂਬਾਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਤਿਅਰੀ ਨਾਲ ਆਮ ਜਨਤਾ ਦੀ ਸਿਹਤ ਦੀ ਰੱਖਿਆ ਲਈ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਦੇ ਖੇਤੀਬਾੜੀ, ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੈ ਦੀਵਾਲੀ ਦੇ ਪਵਿੱਤਰ ਉਤਸਵ ‘ਤੇ ਸੂਬੇ ਦੇ ਕਿਸਾਨਾਂ ਦੇ ਨਾਲ -ਨਾਲ ਸਾਰੇ ਵਰਗਾਂ ਨੂੰ ਵਧਾਈ ਦਿੱਤੀ ਹੈ।

          ਇੱਥੇ ਜਾਰੀ ਸੰਦੇਸ਼ ਵਿੱਚ ਸ੍ਰੀ ਰਾਣਾ ਨੇ ਸਾਰੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁੱਖ, ਖੁਸ਼ਹਾਲੀ ਅਤੇ ਉੱਤਮ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦਾ ਇਹ ਉਤਸਵ ਭਾਈਚਾਰੇ, ਸੁਹਿਰਦਤਾ ਅਤੇ ਸ਼ਾਂਤੀ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਆਪਣੀ ਮਿਹਨਤ ਅਤੇ ਸਪਰਮਣ ਨਾਲ ਖੇਤੀਬਾੜੀ, ਬਾਗਬਾਨੀ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਸੂਬੇ ਨੂੰ ਮੋਹਰੀ ਬਣਾ ਰਹੇ ਹਨ। ਸਾਡੇ ਕਿਸਾਨ ਸੂਬੇ ਹੀ ਨਈਂ, ਸਗੋ ਪੂਰੇ ਦੇਸ਼ ਦੀ ਖੁਰਾਕ ਸੁਰੱਖਿਆ , ਪੋਸ਼ਣ ਅਤੇ ਆਰਥਕ ਮਜਬੂਤੀ ਦੇ ਆਧਾਂਰ ਥੰਮ੍ਹ ਹਨ।

          ਖੇਤੀਬਾੜੀ ਮੰਤਰੀ ਨੇ ਅਸ ਵਿਅਕਤ ਕੀਤੀ ਕਿ ਦੀਵਾਲੀ ਦਾ ਇਹ ਉਤਸਵ ਖੇਤਾਂ ਵਿੱਓ ਨਵੀ ਊਰਜਾ ਅਤੇ ਖੁਸ਼ਹਾਲੀ ਲਿਆਏਗਾ ਅਤੇ ਗ੍ਰਾਮੀਣ ਆਂਗਨਾਂ ਵਿੱਚ ਖੁਸ਼ਹਾਲੀ ਦੇ ਦੀਪ ਜਲਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਤਪਾਦਨ ਸਮਰੱਥਾ ਸੁਧਾਰਣ ਲਈ ਵੱਖ-ਵੱਖ ਯੋਜਨਾਵਾਂ ਅਤੇ ਨੀਤੀਆਂ ਰਾਹੀਂ ਲਾਗਾਤਰ ਯਤਨ ਯਤਨਸ਼ੀਲ ਹੈ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਊਹ ਇਸ ਤਿਉਹਾਰ ਨੂੰ ਆਪਸੀ ਏਕਤਾ ਅਤੇ ਖੁਸ਼ੀ ਨਾਲ ਮਨਾਉਣ ਅਤੇ ੋਿਸਹਤ ਅਤੇ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਣ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin